|
|
|
Advertisement
Detail of News
1. ਸੀ.ਟੀ.ਯੂ. ਬੱਸਾਂ ਦੇ ਲੰਮੇ ਰੂਟ ਬੰਦ ਕਰਨ ਦੀ ਤਿਆਰੀ By: punjabi world beureo Date: 11/04/2012 - 13:41:14ਚੰਡੀਗੜ੍ਹ - ਯੂ.ਟੀ. ਪ੍ਰਸ਼ਾਸਨ ਨੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ( ਸੀ. ਟੀ. ਯੂ.) ਦੀਆਂ ਲੰਬੇ ਰੂਟ ਦੀਆਂ ਬੱਸਾਂ ਬੰਦ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਦੂਜੇ ਰਾਜਾਂ ਵਿੱਚ ਬੱਸਾਂ ਭੇਜਣ ਨਾਲੋਂ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਨੂੰ ਬੇਹਤਰ ਬੱਸ ਸੇਵਾ ਦੇਣ ਨੂੰ ਪਹਿਲ ਦੇਵੇਗਾ। ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਅੱਜ ਹੋਈ ਮੀਟਿੰਗ ਵਿੱਚ ਇਸ ਮੁੱਦੇ ਉੱਤੇ ਸਹਿਮਤੀ ਹੋ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਮੀਟਿੰਗ ਵਿੱਚ ਇਸ ਗਲ ਉੱਤੇ ਸਹਿਮਤੀ ਹੋਈ ਹੈ ਕਿ ਸੱਭ ਤੋਂ ਪਹਿਲਾਂ ਲੋਕਲ ਰੂਟ ਦੀ ਸੇਵਾ ਬੇਹਤਰ ਬਣਾਈ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਬਾਹਰਲੇ ਰੂਟਾਂ ਉੱਤੇ ਬੱਸਾਂ ਲੋਕਲ ਰੂਟ ਨਾਲੋਂ ਵਾਧੂ ਹੋਣ ਦੀ ਸੂਰਤ ਵਿੱਚ ਹੀ ਭੇਜੀਆਂ ਜਾਣ। ਪ੍ਰਸ਼ਾਸਨ ਨੇ ਵਿਭਾਗ ਨੂੰ ਕਿਹਾ ਕਿ ਅਗਲੇ ਦਿਨਾਂ ਦੌਰਾਨ ਇੱਕ ਪ੍ਰਸਤਾਵ ਤਿਆਰ ਕਰਕੇ ਭੇਜਿਆ ਜਾਵੇ ਕਿ ਸ਼ਹਿਰ ਵਿੱਚ ਬੱਸ ਸੇਵਾ ਬੇਹਤਰ ਬਨਾਉਣ ਲਈ ਕਿੰਨੇ ਵਾਹਨਾਂ ਅਤੇ ਕਰਮਚਾਰੀਆਂ ਦੀ ਲੋੜ ਹੈ। ਪ੍ਰਸ਼ਾਸਨ ਇਸ ਪ੍ਰਸਤਾਵ ਦੇ ਮੁਤਾਬਿਕ ਹੀ ਬੱਸਾਂ ਪੂਰੀਆਂ ਕਰਨ ਦੀ ਅੰਤਿਮ ਯੋਜਨਾ ਤਿਆਰ ਕਰੇਗਾ। ਲੰਬੇ ਰੂੁਟ ਦੀਆਂ ਬੱਸਾਂ ਅਜੇ ਪ੍ਰਸ਼ਾਸਨ ਦੇ ਮੁੱਦੇ ਵਿੱਚ ਸ਼ਾਮਲ ਨਹੀਂ ਹਨ। ਪ੍ਰਸ਼ਾਸਨ ਨਵਾਂ ਫੈੇਸਲਾ, ਪ੍ਰਸਤਾਵ ਪ੍ਰਾਪਤ ਹੋਣ ਦੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਲਾਗੂ ਕਰਨ ਦੇ ਰੌਂਅ ਵਿੱਚ ਹੈ। ਸੀ.ਟੀ. ਯੂ. ਵਿੱਚ ਮੁਲਾਜ਼ਮਾਂ, ਬੱਸਾਂ ਅਤੇ ਫੰਡਾਂ ਦੀ ਘਾਟ ਹੈ, ਜਿਸ ਕਾਰਨ ਵਿਭਾਗ ਦਾ ਸਾਰਾ ਢਾਂਚਾ ਲੜਖੜਾਉਣ ਲੱਗ ਪਿਆ ਹੈ। ਖ਼ਰਾਬ ਬੱਸਾਂ ਦੇ ਪੁਰਜ਼ੇ ਬਦਲਣ ਵਾਸਤੇ ਵੀ ਫੰਡਾਂ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ ਹੈ। ਕਈ ਬੱਸਾਂ ਇਸੇ ਵਜ੍ਹਾ ਕਰਕੇ ਹੀ ਫੈਕਟਰੀਆਂ ਵਿੱਚ ਖੜ੍ਹੀਆਂ ਰਹਿ ਗਈਆਂ ਹਨ। ਡੀਜ਼ਲ ਖੁਣੋਂ ਬੱਸਾਂ ਦਾ ਢਿੱਡ ਨਾ ਭਰ ਸਕਣਾ ਵੀ ਵਿਭਾਗ ਲਈ ਇੱਕ ਹੋਰ ਵੱਡਾ ਸੰਕਟ ਬਣ ਕੇ ਉੱਭਰ ਰਿਹਾ ਹੈ। ਪਤਾ ਤਾਂ ਇਹ ਵੀ ਲੱਗਾ ਹੈ ਕਿ ਸੀ. ਟੀ. ਯੂ. ਵਲੋਂ ਪਹਿਲਾਂ ਹੀ ਕਈ ਲੋਕਲ ਰੂਟ ਇਸੇ ਕਰਕੇ ਬੰਦ ਕਰ ਦਿੱਤੇ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿੱਤੀ ਸੰਕਟ ਨਾਲ ਜੂਝ ਰਹੇ ਵਿਭਾਗ ਨੂੰ ਇੱਕ ਹੋਰ ਵੱਡਾ ਝਟਕਾ ਉਦੋਂ ਲੱਗਿਆ, ਜਦੋਂ ਕੇਂਦਰ ਸਰਕਾਰ ਨੇ ਡੀਜ਼ਲ ਲਈ ਮੰਗੇ 47 ਕਰੋੜ ਰੁਪਿਆਂ ਵਿਚੋਂ ਕੇਵਲ 37 ਕਰੋੜ ਰੁਪਏ ਦੇ ਕੇ ਹੀ ਕੰਮ ਚਲਾ ਦਿੱਤਾ। ਉਂਝ ਸੀ.ਟੀ.ਯੂ. ਨੂੰ ਡੀਜ਼ਲ ਦੀ ਕਿੱਲਤ ਨਾਲ ਪਿਛਲੇ ਵਿੱਤੀ ਸਾਲ ਤੋਂ ਹੀ ਝੂਜਣਾ ਪੈ ਰਿਹਾ ਹੈ। ਪਿਛਲੇ ਸਾਲ ਵਿੱਚ ਵੀ ਡੀਜ਼ਲ ਅਤੇ ਕਰਮਚਾਰੀਆਂ ਦੀ ਘਾਟ ਕਾਰਨ ਕਈ ਵਾਰ ਬੱਸਾਂ ਖੜੀਆਂ ਕਰਨੀਆਂ ਪੈ ਜਾਂਦੀਆਂ ਰਹੀਆਂ ਹਨ। ਦੱਸਿਆ ਗਿਆ ਹੈ ਕਿ ਵਿਭਾਗ ਵਲੋਂ ਹੁਣ ਤਕ ਵੱਖ ਵੱਖ ਕਾਰਨਾਂ ਕਰਕੇ ਚਾਰ ਦਰਜਨ ਤੋਂ ਵੱਧ ਬੱਸਾਂ ਖੜੀਆਂ ਕੀਤੀਆਂ ਜਾ ਚੁੱਕੀਆਂ ਹਨ। ਚੰਡੀਗੜ੍ਹ ਦਿੱਲੀ ਰੂਟ ‘ਤੇ ਕੇਵਲ ਦੋ ਬੱਸਾਂ ਹੀ ਚਲ ਰਹੀਆਂ ਹਨ,ਜਦੋਂ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਚੱਲ ਰਹੀਆਂ ਕਈ ਬੱਸਾਂ ਵਿਚੋਂ ਵੀ ਰੂਟ ਅਕਸਰ ਗਾਇਬ ਹੋਣ ਲੱਗੇ ਹਨ। ਦੂਜੇ ਬੰਨੇ ਸੀ.ਟੀ.ਯੂ. ਕਰਮਚਾਰੀ ਯੂਨੀਅਨ ਨੇ ਵਿਭਾਗ ਦੇ ਇਸ ਫੈਸਲੇ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਵਲੋਂ ਮੀਟਿੰਗ ਦੇ ਵਿਰੋਧ ਵਿੱਚ ਅੱਜ ਇੱਕ ਰੋਸ ਰੈਲੀ ਕਰਕੇ ਬੱਸਾਂ ਚਾਲੂ ਰੱਖਣ ਦੀ ਮੰਗ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਫੈਸਲੇ ‘ਤੇ ਮੁੜ ਤੋਂ ਗੌਰ ਕੀਤਾ ਜਾਵੇ ਅਤੇ ਸੀ. ਟੀ. ਯੂ. ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਵੇ। ਸੀ.ਟੀ.ਯੂ. ਦੇ ਜਨਰਲ ਮੈਨੇਜਰ ਐਸ ਪੀ ਪਰਮਾਰ ਨੇ ਕਿਹਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਲੋਕਲ ਬੱਸ ਸੇਵਾ ਨੂੰ ਪਹਿਲ ਦੇ ਆਧਾਰ ‘ਤੇ ਸੁਧਾਰਨ ਦਾ ਫੈੇਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਲ ਬੱਸਾਂ ਬਾਰੇ ਇਸ ਤੋਂ ਬਾਅਦ ਹੀ ਸੋਚਿਆ ਜਾਵੇਗਾ।
0 Comment(s) Give Comment |
Currency Rates
Airport Links [+/-]
Advertisement
|