Punjabi World Daily
Print E-Mail   SocialTwist Tell-a-Friend

 
q -- i -- i -- hi -- निर्मल बाबा को जारी होगा नोटिस, भक्‍त ने लगाया बीमार करने का आरोप! -- गिरने लगा निर्मल बाबा की प्रसिद्धि का ग्राफ --
Advertisement
Detail of News

1. ਭਾਰਤ ਚ ਪਹਿਲੀ ਪਾਕਿਸਤਾਨੀ ਪ੍ਰਦਰਸ਼ਨੀ ਸ਼ੁਰੂ

By: punjabi world beureo    Date: 13/04/2012 - 12:15:20

  ਨਵੀਂ ਦਿੱਲੀ - ਪਾਕਿਸਤਾਨ ਵੱਲੋਂ ਪਹਿਲੀ ‘ਲਾਈਫਸਟਾਈਲ ਪਾਕਿਸਤਾਨ’ ਪ੍ਰਦਰਸ਼ਨੀ ਅੱਜ ਇੱਥੇ ਸ਼ੁਰੂ ਹੋਈ ਜਿਸ ਵਿੱਚ ਫੈਸ਼ਨ, ਕੱਪੜਿਆਂ, ਗਹਿਣਿਆਂ, ਫਰਨੀਚਰ ਅਤੇ ਚਮੜੇ ਦੀਆਂ ਵਸਤੂਆਂ ਤੋਂ ਲੈ ਕੇ 100 ਤੋਂ ਉੱਪਰ ਪਾਕਿਸਤਾਨੀ ਬਰਾਂਡਜ਼ ਅਤੇ ਡਿਜ਼ਾਈਨਰਾਂ ਨੇ ਸ਼ਿਰਕਤ ਕੀਤੀ। ਪ੍ਰਦਰਸ਼ਨੀ ਦਾ ਉਦਘਾਟਨ ਵਣਜ ਅਤੇ ਸਨਅਤੀ ਮਾਮਲਿਆਂ ਬਾਰੇ ਮੰਤਰੀ ਆਨੰਦ ਸ਼ਰਮਾ ਤੇ ਪਾਕਿਸਤਾਨ ਦੇ ਵਣਜ ਸਕੱਤਰ ਜ਼ਫਰ ਮਹਿਮੂਦ ਨੇ ਕੀਤਾ। ਇਸ ਮੌਕੇ 650 ਪਾਕਿਸਤਾਨੀ ਕਾਰੋਬਾਰੀ ਹਾਜ਼ਰ ਸਨ। ਇਸ ਪ੍ਰਦਰਸ਼ਨੀ ਦਾ ਮੰਤਵ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਦੋਵਾਂ ਦੇਸ਼ਾਂ ਵਿਚਾਲੇ 2.8 ਅਰਬ ਅਮਰੀਕੀ ਡਾਲਰ ਦਾ ਵਪਾਰ ਹੁੰਦਾ ਹੈ। ਉਦਘਾਟਨ ਸਮਾਰੋਹ ਦੌਰਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਕਈ ਵਾਰ ਗੈਰ ਰਵਾਇਤੀ ਵਪਾਰ ਰਵਾਇਤੀ ਵਪਾਰ ਤੋਂ ਵੱਧ ਹੁੰਦਾ ਹੈ। ਸਾਨੂੰ ਰਵਾਇਤੀ ਤੇ ਗੈਰ ਰਵਾਇਤੀ ਵਪਾਰ ਵਿਚਾਲੇ ਵਕਫ਼ਾ ਖ਼ਤਮ ਕਰਨ ਲਈ ਠੋਸ ਕਦਮ ਚੁੱਕਣੇ ਪੈਣਗੇ। ਇਹ ਪ੍ਰਦਰਸ਼ਨੀ ਪਾਕਿਸਤਾਨ ਦੀ ਵਣਜ ਵਿਕਾਸ ਅਥਾਰਟੀ (ਟੀ.ਡੀ.ਏ.ਪੀ.) ਅਤੇ ਭਾਰਤੀ ਵਣਜ ਵਿਕਾਸ ਸੰਸਥਾ (ਆਈ.ਟੀ.ਪੀ.ਓ.) ਵੱਲੋਂ ਸਾਂਝੇ ਤੌਰ ‘ਤੇ ਕਰਵਾਈ ਜਾ ਰਹੀ ਹੈ। ਪਾਕਿਸਤਾਨੀ ਵਣਜ ਸਕੱਤਰ ਸ੍ਰੀ ਮਹਿਮੂਦ ਨੇ ਇਸ ਮੌਕੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਸਬੰਧਾਂ ਵਿੱਚ ਸੁਧਾਰ ਹੋ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਇਸ ਦਿਸ਼ਾ ਵਿੱਚ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਪ੍ਰਦਰਸ਼ਨੀ ‘ਚ ਪੇਸ਼ ਕੀਤੀਆਂ ਗਈਆਂ ਵਸਤਾਂ ਵਿੱਚ ਕਾਟਨ ਅਤੇ ਸ਼ਿਫਾਨ ਦੇ ਫੈਸ਼ਨੇਬਲ ਕੱਪੜੇ, ਮੁਲਤਾਨ ਦਾ ਡਿਜ਼ਾਈਨਰ ਫਰਨੀਚਰ, ਚੂੜੀਆਂ ਤੇ ਹੱਥ ਦੀਆਂ ਬਣੀਆਂ ਚੀਜ਼ਾਂ ਮੁੱਖ ਹਨ। ਪ੍ਰਦਰਸ਼ਨੀ ਦੌਰਾਨ ਮਹਿਮਾਨ ਪਾਕਿਸਤਾਨ ਸੰਗੀਤ ਦਾ ਵੀ ਆਨੰਦ ਮਾਣ ਸਕਣਗੇ। ਇਸ ਦੌਰਾਨ ਗੁਲ ਅਹਿਮਦ, ਅਲਕਰਮ, ਹਬ ਲੈਦਰ, ਖਾਦੀ, ਬੋਨਾਨਜ਼ਾ, ਸ਼ਮੀਲ ਬਾਇ ਸਿਤਾਰਾ ਵਰਗੇ ਬਰਾਂਡ ਪਾਕਿਸਤਾਨ ਦੀ ਅਮੀਰ ਵਿਰਾਸਤ ਪੇਸ਼ ਕਰਨਗੇ।

Link:            ^ Top | Back

0 Comment(s)   Give Comment Comments

Currency Rates
Advertisement

Review http://www.punjabiworlddaily.com on alexa.com