Punjabi World Daily
Print E-Mail   SocialTwist Tell-a-Friend

 
q -- i -- i -- hi -- निर्मल बाबा को जारी होगा नोटिस, भक्‍त ने लगाया बीमार करने का आरोप! -- गिरने लगा निर्मल बाबा की प्रसिद्धि का ग्राफ --
Advertisement
Detail of News

1. ਮਾਰੀਆਂ ਗਈਆਂ ਬੱਚੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਮੰਗ-ਪੱਤਰ

By: punjabi world beureo    Date: 14/04/2012 - 10:36:10

  ਜਲੰਧਰ - ਸਥਾਨਕ ਭਾਰਤ ਨਗਰ ਵਿਖੇ ਬਿਜਲੀ ਸਰਕਟ ਦੇ ਧਮਾਕੇ ਕਾਰਨ ਮਾਰੀਆਂ ਗਈਆਂ ਦੋ ਬੱਚੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਯੂਥ ਕਾਂਗਰਸ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਯੂਥ ਆਗੂ ਪਰਮਜੀਤ ਸਿੰਘ ਬੱਲ ਨੇ ਇਸ ਘਟਨਾ ਦਾ ਦੋਸ਼ ਪਾਵਰਕਾਮ ਸਿਰ ਮੜ੍ਹਦਿਆਂ ਕਿਹਾ ਕਿ ਜੇ ਰਿਹਾਇਸ਼ੀ ਇਲਾਕਿਆਂ ਵਿਚੋਂ ਏਨੀਆਂ ਨੇੜੇ ਬਿਜਲੀ ਦੀਆਂ ਤਾਰਾਂ ਨਾ ਹੁੰਦੀਆਂ ਤਾਂ ਧਮਾਕਾ ਨਹੀਂ ਸੀ ਹੋ ਸਕਦਾ। ਉਨ੍ਹਾਂ ਕਿਹਾ ਕਿ ਪਾਵਰਕਾਮ ਨੇ ਲੋਕਾਂ ਦੀ ਵਾਰ-ਵਾਰ ਕੀਤੀ ਮੰਗ ਨੂੰ ਅਣਗੌਲਿਆਂ ਕੀਤਾ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਵਿਚ ਦੋ ਬੱਚੀਆਂ ਦੀ ਜਾਨ ਚਲੀ ਗਈ। ਆਗੂਆਂ ਨੇ ਮੰਗ ਕੀਤੀ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਮਰਨ ਵਾਲੀ ਦੀਪਿਕਾ ਅਤੇ ਅਮਨ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਰਜੇਸ਼ ਅਗਨੀਹੋਤਰੀ, ਸੁਰਿੰਦਰ ਸਿੰਘ, ਬੱਦਰੀ ਪ੍ਰਸਾਦ, ਨੀਲਮ ਦੇਵੀ, ਮਾਇਆ ਜੈਸਵਾਲ, ਰਾਜੀਵ, ਅਜੀਤ ਸਿੰਘ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ। ਇਸੇ ਦੌਰਾਨ ਸਾਬਕਾ ਮੰਤਰੀ ਤੇ ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਨੇ ਭਾਰਤ ਨਗਰ ਦਾ ਦੌਰਾ ਕੀਤਾ ਅਤੇ ਮ੍ਰਿਤਕ ਬੱਚੀਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ। ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਵੀ ਮੁਆਵਜ਼ਾ ਦਿਵਾਉਣ ਬਾਰੇ ਗੱਲਬਾਤ ਕੀਤੀ।

Link:            ^ Top | Back

0 Comment(s)   Give Comment Comments

Currency Rates
Advertisement

Review http://www.punjabiworlddaily.com on alexa.com