|
|
|
Advertisement
Detail of News
1. ਗੋਲੀਆਂ ਚਲਾਉਣ ਸਬੰਧੀ ਦੋ ਭਰਾਵਾਂ ਸਣੇ ਚਾਰ ਵਿਰੁੱਧ ਕੇਸ ਦਰਜ By: punjabi world beureo Date: 14/04/2012 - 10:39:30ਤਰਨ ਤਾਰਨ - ਇਥੋਂ ਦੇ ਨੂਰਦੀ ਚੌਂਕ ਵਿਖੇ ਕੱਲ੍ਹ ਸ਼ਾਮ ਗੋਲੀਆਂ ਚਲਾਉਣ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਦੋ ਸਕੇ ਭਰਾਵਾਂ ਸਮੇਤ ਚਾਰ ਜਣਿਆਂ ਖਿਲਾਫ ਦਫਾ 336, 25, 27, 54, 59 ਅਸਲਾ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਸ਼ਨਾਖਤ ਦੋ ਸਕੇ ਭਰਾਵਾਂ ਰਵੀ ਅਤੇ ਕੰਦੀ ਦੇ ਇਲਾਵਾ ਮੀਨਾ ਤੇ ਸੁਨੀਲ ਸਭਰਵਾਲ ਵਾਸੀ ਨੂਰ ਦੀ ਅੱਡਾ ਤਰਨ ਤਾਰਨ ਦੇ ਤੌਰ ’ਤੇ ਕੀਤੀ ਗਈ ਹੈ। ਇਹ ਕੇਸ ਸ਼ਹਿਰ ਦੇ ਇਕ ਸਾਬਕਾ ਕੌਂਸਲਰ ਨਰਿੰਦਰ ਕੁਮਾਰ ਨਿੰਦੀ ਦੇ ਲੜਕੇ ਅਸ਼ਵਨੀ ਕੁਮਾਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਅਸ਼ਵਨੀ ਗਲੀ ਦੇ ਸਿਰੇ ’ਤੇ ਖੜ੍ਹਾ ਸੀ ਜਦੋਂ ਮੁਲਜ਼ਮਾਂ ਨੇ ਉਸ ਨੂੰ ਡਰਾਉਣ ਲਈ ਹਵਾ ਵਿਚ ਗੋਲੀਆਂ ਚਲਾਈਆਂ। ਉਸ ਨੇ ਦੌੜ ਕੇ ਆਪਣੀ ਜਾਨ ਬਚਾਈ। ਮੁਲਜ਼ਮਾਂ ਨੇ ਕੋਈ ਤਿੰਨ ਮਹੀਨੇ ਪਹਿਲਾਂ ਵੀ ਅਸ਼ਵਨੀ ’ਤੇ ਗੋਲੀਆਂ ਚਲਾਈਆਂ ਸਨ ਜਿਸ ਵਿਚ ਉਸ ਦਾ ਛੋਟਾ ਭਰਾ ਗੋਇਲ ਕੁਮਾਰ ਜ਼ਖਮੀ ਹੋ ਗਿਆ ਸੀ। ਮੁਲਜ਼ਮਾਂ ਖਿਲਾਫ ਇਸ ਸਬੰਧੀ ਪਹਿਲਾਂ ਵੀ ਕੇਸ ਦਰਜ ਕੀਤਾ ਹੋਇਆ ਹੈ। ਦੋਹਾਂ ਧੜਿਆਂ ਵਿਚਾਲੇ ਬੀਤੇ ਕਈ ਵਰ੍ਹਿਆਂ ਤੋਂ ਚਲਦੀ ਆ ਰਹੀ ਕਸ਼ਮਕਸ਼ ਕਿਸੇ ਵੇਲੇ ਵੀ ਭਿਆਨਕ ਰੁਖ ਅਖਤਿਆਰ ਕਰ ਸਕਦੀ ਹੈ। ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਕਿਹਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਰਾਜਸੀ ਸ਼ਰਨ ਹਾਸਲ ਹੈ।
0 Comment(s) Give Comment |
Currency Rates
Airport Links [+/-]
Advertisement
|