Punjabi World Daily
Print E-Mail   SocialTwist Tell-a-Friend

 
q -- i -- i -- hi -- निर्मल बाबा को जारी होगा नोटिस, भक्‍त ने लगाया बीमार करने का आरोप! -- गिरने लगा निर्मल बाबा की प्रसिद्धि का ग्राफ --
Advertisement
Detail of News

1. ਵਿਸਾਖੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ

By: punjabi world beureo    Date: 14/04/2012 - 10:40:53

  ਜਲੰਧਰ - ਖਾਲਸਾ ਸਾਜਨਾ ਦਿਵਸ ਅੱਜ ਇੱਥੇ ਵੱਖ-ਵੱਖ ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਗੁਰਦੁਆਰਿਆਂ ਵਿੱਚ ਦੀਵਾਨ ਸਜੇ ਰਹੇ ਤੇ ਸਾਰਾ ਦਿਨ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਤਮਸਤਕ ਹੋਈਆਂ। ਸ਼ਹਿਰ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ, ਗੁਰਦੁਆਰਾ ਬਸਤੀ ਸ਼ੇਖ, ਗੁਰਦੁਆਰਾ ਰੇਲ ਵਿਹਾਰ, ਗੁਰਦੁਆਰਾ ਪ੍ਰਤਾਪ ਨਗਰ ਸਮੇਤ ਵੱਖ-ਵੱਖ ਥਾÂੀਂ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸੇ ਦੌਰਾਨ ਐਮ.ਜੀ.ਐਨ. ਸਕੂਲ ਆਦਰਸ਼ ਨਗਰ ਵਿੱਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪੰਜਵੀਂ ਤੋਂ ਬਾਰਵ੍ਹੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੱਗ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸੇ ਤਰ੍ਹਾਂ ਇਨੋਸੈਂਟ ਹਾਰਟਸ ਗਰੀਨ ਮਾਡਲ ਟਾਊਨ ਤੇ ਗਰੀਨ ਫੀਲਡ ਲੋਹਾਰਾਂ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅੰਤਰ ਸਦਨ ਪੰਜਾਬੀ ਕਵਿਤਾ ਉਚਾਰਨ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਪੰਜਾਬੀ ਸੱਭਿਆਚਾਰ ਉੱਤੇ ਕਲਾਜ਼ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਵਿਸਾਖੀ ਪੁਰਬ ਸਬੰਧੀ ਇਕ ਹਫਤੇ ਤੋਂ ਸਮਾਗਮ ਚੱਲ ਰਹੇ ਹਨ। ਪ੍ਰਧਾਨ ਬੇਅੰਤ ਸਿੰਘ ਸਰਹੱਦੀ ਅਨੁਸਾਰ ਇਨ੍ਹਾਂ ਸਮਾਗਮਾਂ ਦੌਰਾਨ ਭਾਈ ਸਰਬਜੀਤ ਸਿੰਘ ਤੇ ਗਿਆਨੀ ਅਜੀਤ ਸਿੰਘ ਰਤਨ ਨੇ ਰਾਤ ਨੂੰ ਹੋਏ ਕਥਾ ਦਰਬਾਰ ਵਿੱਚ ਭਾਗ ਲਿਆ। ਅੱਜ ਸਵੇਰੇ ਦੀਵਾਨ ਸਜੇ ਜਿਸ ਵਿੱਚ ਭਾਈ ਅਵਤਾਰ ਸਿੰਘ, ਭਾਈ ਪਰਮਜੀਤ ਸਿੰਘ ਸ੍ਰੀਨਗਰ ਵਾਲੇ, ਭਾਈ ਦਰਸ਼ਨ ਸਿੰਘ ਕੋਮਲ ਤੇ ਬੀਬੀ ਰਾਜੇਸ਼ਵਰੀ ਕੌਰ ਦੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ। ਸਮਾਪਤੀ ’ਤੇ ਗੁਰੂ ਦਾ ਲੰਗਰ ਵਰਤਿਆ। ਸ੍ਰੀ ਸਰਹੱਦੀ ਅਨੁਸਾਰ 15 ਅਪਰੈਲ ਸਵੇਰੇ ਸੰਗਤੀ ਆਸਾਂ ਦੀ ਵਾਰ ਦੇ ਕੀਰਤਨ ਉਪਰੰਤ ਗੁਰਨਾਮ ਸਿੰਘ ਪੇਲੀਆ ਐਡਵੋਕੇਟ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਸੰਗਤਾਂ ਵੱਲੋਂ ਸਨਮਾਨਤ ਕੀਤਾ ਜਾਵੇਗਾ। ਨਵਾਂ ਸ਼ਹਿਰ (ਨਿੱਜੀ ਪੱਤਰ ਪ੍ਰੇਰਕ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਝੰਡੇਰ ਖੁਰਦ ਕਲਾਂ ਵਿਖੇ ਪੰਜਾਬ ਦੇ ਰੱਤੂ ਭਾਈਚਾਰੇ ਅਤੇ ਸੰਗਤਾਂ ਵੱਲੋਂ ਵਿਸਾਖੀ ਦਾ ਸਾਲਾਨਾ ਪਵਿੱਤਰ ਤਿਉਹਾਰ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਡੋਗਰ ਪੀਰ, ਬਾਬਾ ਗੁੱਗਾ ਜਾਹਿਰ ਪੀਰ, ਬਾਬਾ ਸਿਲਬਾਹਾਂ ਪੀਰ ਵਿਖੇ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਵੱਖ-ਵੱਖ ਧਾਰਮਿਕ ਕਲਾਕਾਰ ਬਲਵੀਰ ਜਗਤਪੁਰੀ, ਮਿਸ ਅਮਰਜੀਤ, ਬਲਵੀਰ ਗਮਨੀ ਐਂਡ ਪਾਰਟੀਆਂ ਵੱਲੋਂ ਬਾਬਾ ਜੀ ਦੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬੰਗਾ ਤੋਂ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੰਢੂ, ਬਸਪਾ ਦੇ ਪਰਵੀਨ ਬੰਗਾ, ਸਤਪਾਲ ਵਿਰਕ, ਮਦਨ ਲਾਲ ਰੰਧਾਵਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਗਨ ਸਿੰਘ ਸ਼ੇਰਗਿੱਲ, ਮੇਜਰ ਸਿੰਘ, ਜਨਕ ਰਾਜ ਪ੍ਰਿੰਸੀਪਲ, ਗਿਆਨ ਚੰਦ, ਮੋਹਨ ਲਾਲ, ਮੱਖਣ ਲਾਲ, ਸੇਵਾ ਕੌਰ ਸਾਬਕਾ ਸਰਪੰਚ ਤੇ ਆਤਮਾ ਸਿੰਘ ਹਾਜ਼ਰ ਸਨ।

Link:            ^ Top | Back

0 Comment(s)   Give Comment Comments

Currency Rates
Advertisement

Review http://www.punjabiworlddaily.com on alexa.com