|
|
|
Advertisement
Detail of News
1. ਇਸ ਵਾਰ ਦਾਤੀ ਦੀ ਵਰਤੋਂ ਹੋਵੇਗੀ ਨਾਂ-ਮਾਤਰ By: punjabi world beureo Date: 14/04/2012 - 10:41:42ਬਰੇਟਾ - ਪਿਛਲੇ ਸਮੇਂ ਤੋਂ ਕਣਕ ਦੀ ਵਾਢੀ ਲਈ ਦਾਤੀ ਦੀ ਚੱਲੀ ਆ ਰਹੀ ‘ਸਰਦਾਰੀ’ ਨੂੰ ਮਸ਼ੀਨੀ ਯੁੱਗ ਵਿਚ ਕਾਫੀ ਢਾਹ ਲੱਗੀ ਪਰ ਫੇਰ ਵੀ ਦਾਤੀ ਦੀ ਮੰਗ ਘਟਦੀ-ਵਧਦੀ ਰਹੀ ਹੈ ਕਿਉਂਕਿ ਦਾਤੀ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਤੂੜੀ ਦੀ ਵਧੇਰੇ ਲੋੜ ਹੋਵੇ। ਇਸ ਦਫਾ ਦੀ ਚਮਕ ਤੇ ਖਣਕ ਘੱਟ ਹੀ ਦੇਖਣ ਨੂੰ ਮਿਲੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗ ਘੱਟ ਹੋਣ ਕਾਰਨ ਦਾਤੀ ਤਿਆਰ ਕਰਨ ਵਾਲੇ ਸਾਮਾਨ ਦੇ ਭਾਅ ਕਾਫੀ ਵਧ ਜਾਣ ’ਤੇ ਤਿਆਰ ਦਾਤੀ ਦੇ ਮੁੱਲ ਵਿਚ ਇਸ ਦਫਾ ਸਿਰਫ ਇਕ ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਖਰਚਾ ਵਧੇਰੇ ਪੈ ਰਿਹਾ ਹੈ। ਜਿੱਥੇ ਪਿਛਲੇ ਸਾਲ ਦਾਤੀ ਦੀ ਵਿਕਰੀ ਦੀ ਸਰਦਾਰੀ ਰਹੀ ਹੈ ਸੀ ਉੱਥੇ ਇਸ ਦਫਾ ਦਾਤੀ ਦੀ ਮੰਗ ਕਾਫੀ ਘੱਟ ਹੈ। ਇੱਥੇ ਰਜਿਸਟਰਡ ਮਾਅਰਕੇ ਦੀਆਂ ਦਾਤੀਆਂ ਤਿਆਰ ਕਰਨ ਵਾਲੇ ਮਿਸਤਰੀ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਦਾਤੀ ਬੁਢਲਾਡਾ, ਮਾਨਸਾ, ਬਠਿੰਡਾ ਤੇ ਲਾਗੇ ਦੇ ਹਰਿਆਣਾ ਦੇ ਕਈ ਥਾਵਾਂ ’ਤੇ ਜਾਂਦੀ ਹੈ, ਨੂੰ ਉਹ ਹਾੜ੍ਹੀ ਦਾ ਸੀਜ਼ਨ ਮੁਕਾ ਕੇ ਜੂਨ ਤੋਂ ਸਾਲ ਭਰ ਲਈ ਫੇਰ ਤਿਆਰ ਕਰਨੀਆ ਸ਼ੁਰੂ ਕਰਦਾ ਸੀ, ਪਰ ਇਸ ਦਫਾ ਦਾਤੀ ਦੀ ਮੰਗ ਘਟ ਦਿਖਾਈ ਦੇਣ ਕਾਰਨ ਉਸ ਨੂੰ ਨਿਰਾਸ਼ਾ ਦਿਖਾਈ ਦੇ ਰਹੀ ਹੈ। ਉਂਜ ਵੀ ਥੋਕ ਰੇਟ ਵਿਚ ਜਿਹੜੀ ਦਾਤੀ ਪਿਛਲੇ ਸਾਲ 23 ਰੁਪਏ ਦੀ ਸੀ ਉਹ ਇਸ ਦਫਾ 24 ਰੁਪਏ ਵਿਚ ਜਾ ਰਹੀ ਹੈ। ਪ੍ਰਚੂਨ ਵਿਚ 30 ਰੁਪਏ ਦੀ ਵਿਕਦੀ ਹੈ। ਇਹੋ ਦਾਤੀ ਪੰਜ ਸਾਲ ਪਹਿਲਾਂ 20 ਰੁਪਏ ਦੀ ਵਿਕਦੀ ਸੀ। ਉਸ ਨੇ ਦੱਸਿਆ ਕਿ ਇਹ ਉਸ ਦੇ ਪਰਿਵਾਰ ਦਾ ਮੁਸਤੈਦੀ ਧੰਦਾ ਹੈ ਪਰ ਹੁਣ ਉਸ ਦੀ ਇਸ ਪੀੜੀ ’ਤੇ ਆ ਕੇ ਖੜੌਤ ਲੱਗਣ ਲੱਗੀ ਹੈ, ਕਿਉਂਕਿ ਉਸ ਦੇ ਮੁੰਡੇ ਨੌਕਰੀਆਂ ਲੱਗ ਗਏ ਹਨ ਤੇ ਉਸ ਦਾ ਸਰੀਰ ਢਲਦਾ ਜਾ ਰਿਹਾ ਹੈ। ਇਸ ਤਰ੍ਹਾਂ ਦਾਤੀ ਦੀ ਖਣਕ ਤੇ ਚਮਕ ’ਤੇ ਇਸ ਦੇ ਘੁੰਗਰੂ ਲੋਪ ਹੁੰਦੇ ਤਾਂ ਦਿਖਾਈ ਦਿੰਦੇ ਹਨ।
0 Comment(s) Give Comment |
Currency Rates
Airport Links [+/-]
Advertisement
|