|
|
|
Advertisement
Detail of News
1. ਘਪਲੇ ਦੇ ਦੋਸ਼ ਵਿੱਚ ਸਰਪੰਚ ਮੁਅੱਤਲ By: punjabi world beureo Date: 14/04/2012 - 10:44:15ਫ਼ਰੀਦਕੋਟ - ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਫ਼ਰੀਦਕੋਟ ਦਿਹਾਤੀ ਦੇ ਸਰਪੰਚ ਸੁਖਜਿੰਦਰ ਸਿੰਘ ਨੂੰ ਪੈਨਸ਼ਨਾਂ ਵੰਡਣ ਸਮੇਂ ਘਪਲਾਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਤੁਰੰਤ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਪੜਤਾਲ ਰਿਪੋਰਟ ਦੇ ਅਧਾਰ ‘ਤੇ ਜੂਨ 2011 ਵਿੱਚ ਸਿਟੀ ਪੁਲੀਸ ਫ਼ਰੀਦਕੋਟ ਨੇ ਸੁਖਜਿੰਦਰ ਸਿੰਘ ਸਰਪੰਚ ਖਿਲਾਫ਼ ਜਾਅਲੀ ਅੰਗੂਠੇ ਲਾ ਕੇ ਪੈਨਸ਼ਨਾਂ ਹੜੱਪ ਕਰਨ ਦਾ ਕਸੂਰਵਾਰ ਮੰਨਦਿਆਂ ਆਈ.ਪੀ.ਸੀ. ਦੀ ਧਾਰਾ 420, 465, 467, 468, 471 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕੀਤਾ ਸੀ। ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਬਲਵਿੰਦਰ ਸਿੰਘ ਨੇ ਪੱਤਰ ਨੰ: 4297 ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਭੇਜ ਕੇ ਆਦੇਸ਼ ਦਿੱਤੇ ਹਨ ਕਿ ਸਰਪੰਚ ਸੁਖਜਿੰਦਰ ਸਿੰਘ ਦੇ ਬੈਂਕਾਂ ਵਿੱਚ ਚੱਲਦੇ ਖਾਤੇ ਤੁਰੰਤ ਸੀਲ ਕਰ ਦਿੱਤੇ ਜਾਣ ਤੇ ਉਸ ਨੂੰ ਤੁਰੰਤ ਮੁਅੱਤਲ ਕਰਕੇ ਪੰਚਾਇਤ ਦਾ ਚਾਰਜ ਲੈ ਲਿਆ ਜਾਵੇ।।ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਕੁਝ ਸਮਾਂ ਪਹਿਲਾਂ ਫ਼ਰੀਦਕੋਟ ਦਿਹਾਤੀ ਦੇ ਸਰਪੰਚ ਸੁਖਜਿੰਦਰ ਸਿੰਘ ਖਿਲਾਫ਼ ਅਨੁਸ਼ਾਸ਼ਨੀ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਡਾਇਰੈਕਟਰ ਨੇ ਇਸ ਮਾਮਲੇ ਵਿੱਚ ਪੰਚਾਇਤੀ ਰਾਜ ਐਕਟ 1994 ਮੁਤਾਬਕ ਸਰਪੰਚ ਨੂੰ ਜਨਤਕ ਨੁਮਾਇੰਦਾ ਹੁੰਦਿਆਂ ਗੰਭੀਰ ਅਪਰਾਧ ਕਰਨ ਦਾ ਕਸੂਰਵਾਰ ਮੰਨਦਿਆਂ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਸਾਹਮਣੇ ਸੁਣਵਾਈ ਦੌਰਾਨ ਸਰਪੰਚ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪੈਨਸ਼ਨਾਂ ਦੀ ਵੰਡ ਸਮੇਂ ਕਿਸੇ ਤਰ੍ਹਾਂ ਦੀ ਬੇਨਿਯਮੀ ਨਹੀਂ ਕੀਤੀ।
0 Comment(s) Give Comment |
Currency Rates
Airport Links [+/-]
Advertisement
|