Punjabi World Daily
Print E-Mail   SocialTwist Tell-a-Friend

 
q -- i -- i -- hi -- निर्मल बाबा को जारी होगा नोटिस, भक्‍त ने लगाया बीमार करने का आरोप! -- गिरने लगा निर्मल बाबा की प्रसिद्धि का ग्राफ --
Advertisement
Detail of News

1. ਕਤਲ ਕੇਸ ਚ ਪਿਓ-ਪੁੱਤ ਨੂੰ ਉਮਰ ਕੈਦ

By: punjabi world beureo    Date: 14/04/2012 - 10:45:53

  ਸ੍ਰੀ ਮੁਕਤਸਰ ਸਾਹਿਬ - ਜ਼ਿਲ੍ਹਾ ਤੇ ਸੈਸ਼ਨ ਜੱਜ ਜੇ.ਐਸ. ਕੁਲਾਰ ਦੀ ਅਦਾਲਤ ਵੱਲੋਂ ਹੱਤਿਆ ਦੇ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਪਿਓ-ਪੁੱਤ ਸਣੇ ਤਿੰਨ ਜਣਿਆਂ ਨੂੰ ਉਮਰ ਕੈਦ ਤੇ 2-2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ ਜਦੋਂਕਿ ਇਸ ਮਾਮਲੇ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਨੂੰ 2 ਅਕਤੂਬਰ, 2010 ਨੂੰ ਪਿੰਡ ਭੁੱਲਰ ਦੇ ਵਾਸੀ ਮੰਗ ਰਾਮ ਪੁੱਤਰ ਨੀਲਾ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਪਿਤਾ ਆਪਣੇ ਖੇਤਾਂ ਵਿੱਚ ਕੰਮ ਕਰਕੇ ਘਰਾਂ ਨੂੰ ਪਰਤ ਰਹੇ ਸਨ ਕਿ ਉਨ੍ਹਾਂ ਨੂੰ ਰਾਹ ਵਿੱਚ ਪਾਲਾ ਸਿੰਘ, ਉਸ ਦੇ ਭਾਈ ਮੱਖਣ ਸਿੰਘ ਤੇ ਮੱਖਣ ਸਿੰਘ ਦੇ ਪੁੱਤਰ ਸਤਵੀਰ ਉਰਫ ਸੱਤਾ ਨੇ ਆਪਣੇ ਇਕ ਹੋਰ ਸਾਥੀ ਜਰਨੈਲ ਸਿੰਘ ਨਾਲ ਰਾਹ ਵਿੱਚ ਰੋਕ ਲਿਆ। ਉਸ ਨੇ ਦੱਸਿਆ ਕਿ ਇਹ ਲੋਕ ਗਲੀ ਵਿੱਚ ਕੰਧ ਕੱਢਣਾ ਚਾਹੁੰਦੇ ਸਨ ਤੇ ਸ਼ਿਕਾਇਤਕਰਤਾ ਉਨ੍ਹਾਂ ਨੂੰ ਰੋਕਦੇ ਸਨ। ਇਸ ਰੰਜਿਸ਼ ਕਰਕੇ ਪਾਲਾ ਸਿੰਘ ਹੋਰਾਂ ਨੇ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਮੰਗਤ ਰਾਮ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਮੁਕਾਬਲਾ ਕੀਤਾ ਪਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਉਹ ਉਥੋਂ ਭੱਜ ਗਏ। ਇਸ ਦੌਰਾਨ ਉਸ ਦਾ ਪਿਤਾ ਘਟਨਾ ਸਥਾਨ ‘ਤੇ ਡਿੱਗ ਗਿਆ। ਜਦੋਂ ਉਹ ਆਪਣੇ ਪਿਤਾ ਦੀ ਤਲਾਸ਼ ਕਰਨ ਲੱਗੇ ਤਾਂ ਉਸ ਦੀ ਲਾਸ਼ ਪਿੰਡ ਦੇ ਛੱਪੜ ਕੋਲ ਮਿਲੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਪਾਲ ਸਿੰਘ ਹੋਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ। ਅਦਾਲਤ ਨੇ ਸਰਕਾਰੀ ਵਕੀਲ ਬਿਸ਼ਨ ਸਰੂਪ ਸੋਲੰਕੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਤਵੀਰ ਸਿੰਘ ਸੱਤਾ, ਉਸ ਦੇ ਪਿਤਾ ਮੱਖਣ ਸਿੰਘ ਤੇ ਮੱਖਣ ਸਿੰਘ ਦੇ ਭਰਾ ਪਾਲਾ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ 2-2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱੱਚ 1-1 ਸਾਲ ਦੀ ਹੋਰ ਸਜ਼ਾ ਦਾ ਹੁਕਮ ਦਿੱਤਾ ਗਿਆ ਹੈ।

Link:            ^ Top | Back

0 Comment(s)   Give Comment Comments

Currency Rates
Advertisement

Review http://www.punjabiworlddaily.com on alexa.com