Punjabi World Daily
Print E-Mail   SocialTwist Tell-a-Friend

 
q -- i -- i -- hi -- निर्मल बाबा को जारी होगा नोटिस, भक्‍त ने लगाया बीमार करने का आरोप! -- गिरने लगा निर्मल बाबा की प्रसिद्धि का ग्राफ --
Advertisement
Detail of News

1. ਕਾਲਜ ਅਧਿਆਪਕਾਂ ਲਈ ਸੇਵਾਮੁਕਤੀ ਉਮਰ 65 ਸਾਲ ਕਰਨ ਦੀ ਸਿਫ਼ਾਰਸ਼

By: punjabi world beureo    Date: 14/04/2012 - 10:50:56

  ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਨੇ ਸਬੰਧਤ ਕਾਲਜਾਂ ਦੇ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਯੂੁਨੀਵਰਸਿਟੀ ਸੈਨੇਟ ਦਾ ਇਹ ਪ੍ਰਸਤਾਵ ਅੰਤਿਮ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਕਰਨ ਲਈ ਕਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਹੈ ਪਰ ਇਨ੍ਹਾਂ ਅਧਿਆਪਕਾਂ ਨੂੰ ਦੋ ਸਾਲ ਦੀ ਪੁਨਰਨਿਯੁਕਤੀ ਦਾ ਲਾਭ ਵੱਖਰੇ ਤੌਰ ‘ਤੇ ਮਿਲ ਰਿਹਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਵੀ ਸੇਵਾਮੁਕਤੀ ਦੀ ਉਮਰ 58 ਸਾਲ ਹੈ ਜਦੋਂ ਕਿ ਸਰਕਾਰੀ ਸਹਾਇਤਾਂ ਪ੍ਰਾਪਤ ਕਾਲਜਾਂ ਦੇ ਅਧਿਆਪਕ 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਰਹੇ ਹਨ। ਇਹ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਸੇਵਾਮੁਕਤੀ ਦੀ ਉਮਰ ਨੂੰ ਲੈ ਕੇ ਆਹਮੋ ਸਾਹਮਣੇ ਆ ਗਏ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਸੇਵਾਮੁਕਤੀ ਦਾ ਫੈਸਲਾ ਲੈਣ ਦਾ ਅਧਿਕਾਰ ਰਾਜ ਸਰਕਾਰ ਕੋਲ ਹੋਣਾ ਚਾਹੀਦਾ ਹੈ ਅਤੇ ਸਰਕਾਰ ਇਨ੍ਹਾਂ ਸਿਫਾਰਸ਼ਾਂ ਨੂੰ ਮੰਨਣ ਤੋਂ ਇਨਕਾਰੀ ਹੈ । ਦੂਜੇ ਬੰਨੇ ਕਮਿਸ਼ਨ ਨੇ ਸੇਵਾਮੁਕਤੀ ਦੀ ਉਮਰ ਦਾ ਫੈਸਲਾ ਲਾਗੂ ਕਰਨ ਤੱਕ ਪੰਜਾਬ ਸਰਕਾਰ ਨੇ ਕਾਲਜ ਅਧਿਆਪਕਾਂ ਦੀ 1.1.6 ਤੋਂ ਵਧੀ ਹੋਈ ਤਨਖਾਹ ਦੀ ਬਕਾਇਆ ਰਕਮ ਦੇਣ ਦਾ ਫੈਸਲਾ ਲਿਆ ਹੈ। ਪੰਜਾਬ ਯੂਨੀਵਰਸਿਟੀ ਨੇ ਇੱਕ ਹੋਰ ਫੈਸਲੇ ਰਾਹੀਂ ਸਬੰਧਤ ਕਾਲਜਾਂ ਦੇ ਅਧਿਆਪਕਾਂ ਨੂੰ ਮੁਫ਼ਤ ਵਿੱਚ ਸੈਰ ਸਪਾਟਾ ਕਰਾਉਣ ਦਾ ਵੀ ਫੈਸਲਾ ਲਿਆ ਹੈ। ਇਸ ਫੈਸਲੇ ਰਾਹੀਂ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਨਾਲ ਸਬੰਧਤ ਕਾਲਜਾਂ ਦੇ ਅਧਿਆਪਕ ਸਰਕਾਰੀ ਨਿਯਮਾਂ ਦੇ ਅਨੁਸਾਰ ਐਲ. ਟੀ. ਸੀ. ਦਾ ਲਾਭ ਲੈ ਸਕਣਗੇ। ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਸੈਨੇਟ ਨੇ ਐਲ ਟੀ ਸੀ ਦਾ ਲਾਭ ਕੇਵਲ ਕੈਂਪਸ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਹੀ ਦੇਣ ਦਾ ਫੈਸਲਾ ਲਿਆ ਸੀ ਪਰ ਸੈਨੇਟ ਵਿੱਚ ਮੌਜੂਦ ਕਾਲਜ ਅਧਿਆਪਕਾਂ ਦੇ ਪ੍ਰਤੀਨਿਧ ਕਾਲਜਾਂ ਦੇ ਅਧਿਆਪਕਾਂ ਨੂੰ ਇਹ ਲਾਭ ਦੁਆਉਣ ਵਿੱਚ ਵੀ ਕਾਮਯਾਬ ਹੋ ਗਏ ਹਨ। ਯੂਨੀਵਰਸਿਟੀ ਵੱਲੋਂ ਨਵੇਂ ਫੈਸਲੇ ਦੀ ਸੂਚਨਾ ਜਲਦੀ ਹੀ ਦਿੱਤੀ ਜਾ ਰਹੀ ਹੈ। ਉਂਝ ਯੂਨੀਵਰਸਿਟੀ ਦਾ ਇਹ ਫੈਸਲਾ ਹਾਲ ਦੀ ਘੜੀ ਅਮਲ ਵਿੱਚ ਆਉਂਦਾ ਨਜ਼ਰ ਨਹੀ ਆ ਰਿਹਾ ਕਿਉਂਕਿ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੂੰ ਤਾਂ ਪਿਛਲੇ ਦੋ ਵਿੱਤੀ ਤਿਮਾਹੀਆਂ ਦੀ ਤਨਖਾਹ ਵੀ ਨਹੀਂ ਮਿਲੀ। ਪੰਜਾਬ ਦੇ ਕਾਲਜਾਂ ਦੀ ਸਾਲਾਨਾ ਗਰਾਂਟ ਦੋ ਕਰੋੜ ਬਣਦੀ ਹੈ ਜਦੋਂ ਕਿ ਪਿਛਲੇ ਪੂਰੇ ਵਿੱਤੀ ਸਾਲ ਦੌਰਾਨ ਇੱਕ ਕਰੋੜ ਦੀ ਗਰਾਂਟ ਹੀ ਜਾਰੀ ਹੋ ਸਕੀ ਹੈ। ਪੰਜਾਬ ਯੂਨੀਵਰਸਿਟੀ ਨੇ ਇੱਕ ਹੋਰ ਅਹਿਮ ਫੈਸਲੇ ਰਾਹੀਂ ਨੈੱਟ ਪਾਸ ਨਾ ਕਰਨ ਵਾਲੇ ਉਮੀਦਵਾਰਾਂ ਲਈ ਐਡਹਾਕ ਲੈਕਚਰਾਰ ਵਜੋਂ ਨੌਕਰੀ ਕਰਨ ਵਾਸਤੇ ਰਾਹ ਪੱਧਰਾ ਕਰ ਦਿੱਤਾ ਹੈ। ਯੁੂਨੀਵਰਸਿਟੀ ਨੇ ਕਾਲਜਾਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਐਮ ਏ ਵਿਚੋਂ55 ਫੀ ਸਦੀ ਅੰਕ ਲੈਣ ਵਾਲੇ ਅਧਿਆਪਕਾਂ ਨੂੰ ਮਹੀਨੇ ਦੀ 30,800 ਰੁਪਏ ਉੱਕੀ ਪੁੱਕੀ ਤਨਖਾਹ ‘ਤੇ ਭਰਤੀ ਕਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਕਾਲਜਾਂ ਤੋਂ ਮੁਕਰਰ ਕੀਤੀ ਤਨਖਾਹ ਦੇ ਹਲਫੀਆ ਬਿਆਨ ਲਏ ਜਾ ਰਹੇ ਹਨ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਅਨਿਲ ਭੰਡਾਰੀ ਨੇ ਕਿਹਾ ਹੈ ਕਿ ਸੇਵਾਮੁਕਤੀ ਦੀ ਉਮਰ ਵਿੱਚ ਵਾਧੇ ਦਾ ਫੈਸਲਾ ਯੂ. ਜੀ. ਸੀ. ਦੀਆਂ ਸਿਫਾਰਸ਼ਾਂ ਮੁਤਾਬਿਕ ਲਿਆ ਗਿਆ ਹੈ।

Link:            ^ Top | Back

0 Comment(s)   Give Comment Comments

Currency Rates
Advertisement

Review http://www.punjabiworlddaily.com on alexa.com