Punjabi World Daily
Print E-Mail   SocialTwist Tell-a-Friend

 
q -- i -- i -- hi -- निर्मल बाबा को जारी होगा नोटिस, भक्‍त ने लगाया बीमार करने का आरोप! -- गिरने लगा निर्मल बाबा की प्रसिद्धि का ग्राफ --
Advertisement
Detail of News

1. ਜੇ ਕਾਂਗਰਸ ਦੀ ਪ੍ਰਧਾਨਗੀ ਮਿਲਦੀ ਹੈ ਤਾਂ ਧਰਮ ਨਿਰਪੱਖ ਧਿਰਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਾਂਗਾ: ਜਗਮੀਤ

By: punjabi world beureo    Date: 14/04/2012 - 10:51:35

  ਆਨੰਦਪੁਰ ਸਾਹਿਬ - ‘ਜੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਮੌਕਾ ਦਿੱਤਾ ਤਾਂ ਮੈਂ ਪਾਰਟੀ ਦੀ ਤਰੱਕੀ ਦੇ ਲਈ ਧਰਮ ਨਿਰਪੱਖ ਅਤੇ ਹਮਖਿਆਲੀ ਪਾਰਟੀਆਂ ਨੂੰ ਇੱਕ ਮੰਚ ’ਤੇ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੇ ਨਾਲ ਮੁਕਾਬਲਾ ਕਰਾਂਗਾ।’ ਇਹ ਪ੍ਰਗਟਾਵਾ ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਕੀਤਾ। ਸ੍ਰੀ ਬਰਾੜ ਨੇ ਕਿਹਾ ਕਿ ਉਹ ਬੁਹਤ ਹੀ ਜਿੰਮੇਵਾਰੀ ਦਾ ਨਾਲ ਇਹ ਆਖ ਸਕਦੇ ਹਨ ਕਿ ਬੀਤੇ ਸਮੇਂ ਵਿੱਚ ਪਾਰਟੀ ਦਾ ਗ੍ਰਾਫ ਬੁਹਤ ਹੀ ਹੇਠਾਂ ਆਇਆ ਹੈ ਅਤੇ ਇਸ ਦੇ ਲਈ ਜਿੱਥੇ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ ਉੱਥੇ ਹੀ ਪ੍ਰਦੇਸ਼ ਅੰਦਰ ਪਾਰਟੀ ਦੀ ਅਗਵਾਈ ਕਰਨ ਵਾਲੇ ਆਗੂਆਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਬੀਤੇ ਕਰੀਬ ਪੰਦਰਾਂ ਸਾਲਾਂ ਦੇ ਵਿੱਚ ਜਦੋਂ ਤੋਂ ਕੈਪਟਨ ਹੋਰਾਂ ਨੇ ਸੂਬਾ ਕਾਂਗਰਸ ਦੀ ਅਗਵਾਈ ਕੀਤੀ ਹੈ ਉਦੋਂ ਤੋਂ ਪਾਰਟੀ ਗਿਰਾਵਟ ਵੱਲ ਜਾ ਰਹੀ ਹੈ। ਇਹੀ ਨਹੀਂ ਅਸੀਂ ਕਈ ਵਾਰ ਵਿਧਾਨ ਸਭਾ, ਲੋਕ ਸਭਾ ਜਾਂ ਹੋਰ ਚੋਣਾਂ ਵਿੱਚ ਹਾਰ ਚੁੱਕੇ ਹਾਂ। ਜਦਕਿ ਇੱਕ ਸੌ ਸਤਾਰਾਂ ਵਿੱਚੋਂ ਪੰਜਤਾਲੀ ਸੀਟਾਂ ਤਾਂ ਕੋਈ ਵੀ ਪ੍ਰਧਾਨ ਲਿਆ ਸਕਦਾ ਸੀ, ਫਿਰ ਕੈਪਟਨ ਨੇ ਕੀ ਖਾਸ ਕੀਤਾ ਹੈ। ਜਿੱਥੇ ਅੱਜ ਸੂਬਾ ਕਾਂਗਰਸ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਹੈ ਉੱਥੇ ਹੀ ਪਾਰਟੀ ਦੇ ਹਰੇਕ ਵਰਕਰ ਨੂੰ ਦੁਬਾਰਾ ਲੜੀ ਵਿੱਚ ਪਰੋਕੇ ਮਿਸ਼ਨ ਵੀਹ ਸੌ ਚੌਦਾਂ ਲਈ ਕਮਰਕੱਸੇ ਕਰਨ ਦੀ ਵੀ ਲੋੜ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਜਿੱਤ ਬਾਰੇ ਕਿਹਾ ਕਿ 1952 ਤੋਂ ਲੈ ਕੇ ਹੁਣ ਤੱਕ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਇੰਨੀ ਤਿਆਰੀ ਦੇ ਨਾਲ ਵਿਧਾਨ ਸਭਾ ਚੋਣ ਨਹੀਂ ਲੜੀ ਜਿੰਨੀ ਤਿਆਰੀ ਨਾਲ ਇਸ ਵਾਰ ਲੜੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਇਸ ਵਾਰ ਇਤਿਹਾਸ ਸਿਰਜਿਆ ਹੈ। ਪਰ ਜੇ ਪੰਜਾਬ ਅੰਦਰ ਕਾਂਗਰਸ ਪਾਰਟੀ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੈ ਤਾਂ ਇੱਕ ਲੋਕ ਨੇਤਾ ਦੀ ਲੋੜ ਹੈ। ਇੱਕ ਸੁਆਲ ਦੇ ਜੁਆਬ ਵਿੱਚ ਸ੍ਰੀ ਬਰਾੜ ਨੇ ਕਿਹਾ, ‘ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਜਿਆਦਾਤਰ ਦਿੱਲੀ ਵਿੱਚ ਹੀ ਰਹਿੰਦਾ ਹਾਂ ਪਰ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਮੈਨੂੰ ਪਾਰਟੀ ਨੇ ਦਿੱਲੀ ਜਾਂ ਹੋਰਨਾਂ ਰਾਜਾਂ ਦੀ ਹੀ ਜਿੰਮੇਵਾਰੀ ਦਿੱਤੀ ਹੈ। ਜੇ ਹੁਣ ਮੈਨੂੰ ਸੂਬਾ ਪ੍ਰਧਾਨ ਬਣਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਦਿਨ ਰਾਤ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਪੰਜਾਬ ਦੇ ਹਰ ਕੋਨੇ ਅਤੇ ਹਰ ਬੂਥ ਪੱਧਰ ’ਤੇ ਜਾ ਕੇ ਮਿਹਨਤ ਕਰਾਂਗਾ।’ ਉਨ੍ਹਾਂ ਪੰਜਾਬ ਕਾਂਗਰਸ ਦੇ ਮੌਜੂਦਾ ਮਸਲਿਆਂ ਨੂੰ ਹੱਲ ਕਰਨ ਦੇ ਲਈ ਬਣੀ ਕਮੇਟੀ ਜਿਸ ਵਿੱਚ ਸ਼ੀਲਾ ਦੀਕਸ਼ਿਤ, ਸੁਸ਼ੀਲ ਕੁਮਾਰ ਸ਼ਿੰਦੇ ਅਤੇ ਏ.ਕੇ.ਐਂਟਨੀ ਸ਼ਾਮਲ ਹਨ,ਅਪਰੈਲ ਮਹੀਨੇ ਦੇ ਵਿੱਚ ਹੀ ਪੰਜਾਬ ਦੀ ਲੀਡਰਸ਼ਿਪ ਦੀ ਤਬਦੀਲੀ ਦਾ ਫੈਸਲਾ ਕਰ ਦੇਣਗੇ। ਜਗਮੀਤ ਵੱਲੋਂ ਮਨਪ੍ਰੀਤ ਬਾਦਲ ਦੀ ਪ੍ਰਸੰਸਾ ਮਨਪ੍ਰੀਤ ਬਾਦਲ ਨੇ ਆਪਣੇ ਪਰਿਵਾਰ ਦੀ ਪੁਰਾਣੀ ਚੱਲੀ ਆ ਰਹੀ ਪ੍ਰੰਪਰਾ ਨੂੰ ਬਦਲ ਕੇ ਚੰਗਾ ਕੰਮ ਕੀਤਾ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਬਾਦਲ ਪਰਿਵਾਰ ਦੀ ਚਿਰਾਂ ਤੋਂ ਚੱਲਦੀ ਆ ਰਹੀ ਸੱਤਾ ਪ੍ਰਾਪਤੀ ਦੀ ਪ੍ਰੰਪਰਾ ਦੇ ਲਈ ਕੁਝ ਵੀ ਕਰ ਗੁਜ਼ਰਨ ਦੀ ਰੀਤ ਨੂੰ ਤਿਆਗ ਨੇ ਨਵੀਂ ਤੇ ਉਸਾਰੂ ਵਿਚਾਰਧਾਰਾ ਦੇ ਲਈ ਕੰਮ ਕਰਕੇ ਸੂਬੇ ਭਰ ਵਿੱਚੋਂ ਪੰਜ ਫੀਸਦੀ ਵੋਟਾਂ ਹਾਸਲ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਮਨਪ੍ਰੀਤ ਨੇ ਬਿਨਾਂ ਕਿਸੇ ਧਰਮ ਤੇ ਫਿਰਕੇ ਨੂੰ ਅਧਾਰ ਬਣਾਏ ਪੰਜਾਬੀਆਂ ਦੀਆਂ ਵੋਟਾਂ ਹਾਸਲ ਕੀਤੀਆਂ ਹਨ, ਇਸ ਲਈ ਜੇ ਉਨ੍ਹਾਂ ਨੂੰ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਹਾਈਕਮਾਂਡ ਦੀ ਆਗਿਆ ਦੇ ਨਾਲ ਧਰਮ ਨਿਰਪੱਖ ਵਿਚਾਰਧਾਰਾ ਵਾਲੀ ਪੀਪਲਜ਼ ਪਾਰਟੀ ਨੂੰ ਵੀ ਨਾਲ ਜੋੜਨ ਦਾ ਯਤਨ ਕਰਨਗੇ।

Link:            ^ Top | Back

0 Comment(s)   Give Comment Comments

Currency Rates
Advertisement

Review http://www.punjabiworlddaily.com on alexa.com