|
|
|
Advertisement
Detail of News
1. ਰਿਸ਼ਤਿਆਂ ਦਾ ਘਾਣ: ਧੀਆਂ ਨੇ ਪਿਉ ਨੂੰ ਜਿਊਂਦਾ ਸਾੜਿਆ By: punjabi world beureo Date: 16/04/2012 - 16:14:05ਤਰਨ ਤਾਰਨ - ਇੱਥੇ ਦੋ ਸਕੀਆਂ ਭੈਣਾਂ ਨੇ ਆਪਣੇ 55 ਸਾਲਾ ਪਿਤਾ ਨੂੰ ਕਥਿਤ ਤੌਰ ’ਤੇ ਅੱਗ ਲਗਾ ਕੇ ਜਿਊਂਦਾ ਸਾੜ ਦਿੱਤਾ ਕਿਉਂਕਿ ਉਹ ਉਨ੍ਹਾਂ ’ਤੇ ਲੋੜੋਂ ਵੱਧ ਪਾਬੰਦੀਆਂ ਲਾਉਂਦਾ ਸੀ ਤੇ ਉਨ੍ਹਾਂ ਦੀ ਕੁੱਟਮਾਰ ਵੀ ਕਰਦਾ ਸੀ। ਇਹ ਘਟਨਾ 11-12 ਅਪਰੈਲ ਦੀ ਵਿਚਕਾਰਲੀ ਰਾਤ ਨੂੰ ਵਾਪਰੀ। ਇਸ ਬਾਰੇ ਕੇਸ ਅੱਜ ਦਰਜ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸਿਟੀ ਪੁਲੀਸ ਨੇ ਇਸ ਮਾਮਲੇ ਵਿੱਚ ਧਾਰਾ 174 ਦੀ ਕਾਰਵਾਈ ਕੀਤੀ ਸੀ। ਇਸ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਹੀ ਪੁਲੀਸ ਦਾ ਪਹਿਲਾ ਸ਼ੱਕ ਦੋਹਾਂ ਮੁਲਜ਼ਮ ਲੜਕੀਆਂ ’ਤੇ ਗਿਆ ਜਿਨ੍ਹਾਂ ਦੀ ਪਛਾਣ ਦਵਿੰਦਰ ਕੌਰ (22) ਤੇ ਸ਼ਿੰਦਰ ਕੌਰ (20) ਵਜੋਂ ਹੋਈ ਹੈ। ਪੁਲੀਸ ਮੁਤਾਬਕ ਬਲਦੇਵ ਸਿੰਘ ਘਰ ਦੇ ਵਿਹੜੇ ਵਿੱਚ ਸੁੱਤਾ ਹੋਇਆ ਸੀ ਤਾਂ ਦੋਹਾਂ ਲੜਕੀਆਂ ਨੇ ਉਸ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਜਦ ਉਸ ਨੇ ਰੌਲਾ ਪਾ ਕੇ ਆਪਣਾ ਬਚਾਅ ਕਰਨਾ ਚਾਹਿਆ ਤਾਂ ਉਨ੍ਹਾਂ ਉਸ ਨੂੰ ਕਮਰੇ ਅੰਦਰ ਧੱਕਾ ਦੇ ਕੇ ਕਮਰੇ ਨੂੰ ਅੱਗ ਲਗਾ ਦਿੱਤੀ। ਪੁਲੀਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਲੜਕੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੱਖਿਆਂ ਦੇ ਖੜਕੇ ਵਿੱਚ ਆਪਣੇ ਪਿਤਾ ਦੀਆਂ ਚੀਕਾਂ ਸੁਣਾਈ ਨਹੀਂ ਦਿੱਤੀਆਂ ਤੇ ਉਨ੍ਹਾਂ ਦੀ ਮਾਂ ਅਲੱਗ ਕਮਰੇ ਵਿੱਚ ਸੁੱਤੀ ਹੋਈ ਸੀ। ਫਿਰ ਉਨ੍ਹਾਂ ਆਪਣੀ ਵਿਆਹੁਤਾ ਭੈਣ ਕੁਲਵਿੰਦਰ ਕੌਰ ਕੋਲ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਪੁਲੀਸ ਕੋਲੋਂ ਬਚਾਉਣ ਲਈ ਅਪੀਲ ਕੀਤੀ। ਪੱਟੀ ਪੁਲੀਸ ਨੇ ਦੋਹਾਂ ਲੜਕੀਆਂ ਖ਼ਿਲਾਫ਼ ਮ੍ਰਿਤਕ ਦੇ ਭਰਾ ਮੰਗਲ ਸਿੰਘ ਦੀ ਸ਼ਿਕਾਇਤ ’ਤੇ ਧਾਰਾ 302, 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਝਬਾਲ (ਪੱਤਰ ਪ੍ਰੇਰਕ): ਥਾਣਾ ਝਬਾਲ ਅਧੀਨ ਆਉਂਦੇ ਸਰਹੱਦੀ ਪਿੰਡ ਭੁੱਚਰ ਕਲਾਂ ਵਿਖੇ ਲੜਕੇ ਨੂੰ ਜਨਮ ਨਾ ਦੇਣ ’ਤੇ ਪਤੀ ਨੇ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਮ੍ਰਿਤਕ ਲੜਕੀ ਦੇ ਭਰਾ ਸੁਰਜੀਤ ਮਸੀਹ ਵਾਸੀ ਚੂਸਲੇਵੜ ਨੇ ਦੱਸਿਆ ਕਿ ਉਸਦੀ ਭੈਣ ਪਰਮਜੀਤ ਕੌਰ ਦਾ ਵਿਆਹ ਨਿਸ਼ਾਨ ਸਿੰਘ ਵਾਸੀ ਭੁੱਚਰ ਨਾਲ ਲਗਪਗ 10 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ ਪਰ ਉਸਦਾ ਜੀਜਾ ਲੜਕਾ ਨਾ ਹੋਣ ਕਾਰਨ ਅਕਸਰ ਹੀ ਉਸਦੀ ਭੈਣ ਨਾਲ ਕੁੱਟਮਾਰ ਕਰਦਾ ਸੀ। ਅਨੇਕਾਂ ਵਾਰ ਹੀ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ ਪਰ ਘਰ ਵਿਚ ਕਲੇਸ਼ ਉਸੇ ਤਰ੍ਹਾਂ ਜਾਰੀ ਰਿਹਾ। ਅੱਜ ਸਵੇਰੇ ਪਰਮਜੀਤ ਕੌਰ ਦੇ ਜੇਠ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਪਰਮਜੀਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰ ਨੇ ਜਦ ਪਰਮਜੀਤ ਦੀ ਲਾਸ਼ ਦੇਖੀ ਤਾਂ ਉਸਦੀ ਗਰਦਨ ’ਤੇ ਨੀਲ ਪਏ ਹੋਏ ਸਨ। ਕਤਲ ਦਾ ਸ਼ੱਕ ਹੋਣ ’ਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੀ ਪੁਲੀਸ ਪਾਰਟੀ ਨੂੰ ਵੇਖ ਕੇ ਪਰਮਜੀਤ ਕੌਰ ਦਾ ਪਤੀ ਨਿਸ਼ਾਨ ਸਿੰਘ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਕਬਜੇ ਵਿੱਚ ਲੈ ਕੇ ਨਿਸ਼ਾਨ ਸਿੰਘ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ ਤੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤੀ ਗਈ ਹੈ।
0 Comment(s) Give Comment |
Currency Rates
Airport Links [+/-]
Advertisement
|