|
|
|
Advertisement
Detail of News
1. ਪੰਜਾਬ ਦੀਆਂ ਮੰਡੀਆਂ ਚ 120 ਲੱਖ ਟਨ ਕਣਕ ਆਉਣ ਦੀ ਆਸ: ਲੱਖੋਵਾਲ By: punjabi world beureo Date: 16/04/2012 - 16:29:08ਮਾਛੀਵਾੜਾ - ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਕਰਨ ਲਈ 1769 ਖਰੀਦ ਕੇਂਦਰ ਬਣਾਏ ਗਏ ਹਨ। ਪਿਛਲੇ ਸਾਲ 112.33 ਲੱਖ ਟਨ ਕਣਕ ਦੀ ਖਰੀਦ ਹੋਈ ਸੀ। ਇਸ ਸਾਲ ਪੰਜਾਬ ਦੀਆਂ ਮੰਡੀਆਂ ਵਿੱਚ 120 ਲੱਖ ਟਨ ਕਣਕ ਆਉਣ ਦੀ ਆਸ ਹੈ। ਸ੍ਰੀ ਲੱਖੋਵਾਲ ਨੇ ਇਹ ਗੱਲ ਦਾਣਾ ਮੰਡੀ ਸਾਹਨੇਵਾਲ ਵਿਖੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਐੱਸ.ਐੱਸ. ਬੋਰਡ ਦੇ ਚੇਅਰਮੈਨ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨਾਲ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਉਣ ਸਮੇਂ ਕਹੀ। ਸ੍ਰੀ ਲੱਖੋਵਾਲ ਨੇ ਕਿਹਾ ਕਿ ਪਿਛਲੇ ਵਰ੍ਹੇ ਅੱਜ ਤੱਕ ਮੰਡੀਆਂ ਵਿੱਚ ਕਣਕ ਦੀ 1.37 ਲੱਖ ਟਨ ਸਰਕਾਰੀ ਖਰੀਦ ਹੋਈ ਸੀ ਪਰ ਇਸ ਸਾਲ ਮੀਂਹ ਪੈਣ ਕਾਰਨ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਸਿਰਫ਼ 0.43 ਲੱਖ ਟਨ ਕਣਕ ਦੀ ਖਰੀਦ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ 69 ਪ੍ਰਤੀਸ਼ਤ ਘੱਟ ਕਣਕ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੋਦਾਮਾਂ ਵਿੱਚ 68 ਲੱਖ ਟਨ ਕਣਕ ਅਤੇ 46 ਲੱਖ ਟਨ ਝੋਨਾ ਪਿਆ ਹੈ। ਪੰਜਾਬ ਵਿੱਚ ਕਣਕ ਤੇ ਝੋਨਾ ਰੱਖਣ ਲਈ 80 ਲੱਖ ਟਨ ਕਵਰ ਅਤੇ 107 ਲੱਖ ਟਨ ਓਪਨ ਥਾਂ ਹੈ। ਸ੍ਰੀ ਲੱਖੋਵਾਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਪੰਜਾਬ ਦੇ ਗੋਦਾਮਾਂ ਵਿੱਚੋਂ ਕਣਕ ਤੇ ਝੋਨਾ ਚੁਕਾਵੇ ਤਾਂ ਜੋ ਮੰਡੀਆਂ ਵਿੱਚ ਆਉਣ ਵਾਲੀ ਕਣਕ ਨੂੰ ਖ਼ਾਲੀ ਗੋਦਾਮਾਂ ਵਿੱਚ ਰੱਖਿਆ ਜਾ ਸਕੇ।
0 Comment(s) Give Comment |
Currency Rates
Airport Links [+/-]
Advertisement
|