Punjabi World Daily
Print E-Mail   SocialTwist Tell-a-Friend

 
q -- i -- i -- hi -- निर्मल बाबा को जारी होगा नोटिस, भक्‍त ने लगाया बीमार करने का आरोप! -- गिरने लगा निर्मल बाबा की प्रसिद्धि का ग्राफ --
Advertisement
Detail of News

1. ਸੰਗੀਤ ਅਧਿਆਪਕ ਧੋਖਾਧੜੀ ਦੇ ਦੋਸ਼ ’ਚ ਗ੍ਰਿਫ਼ਤਾਰ

By: punjabi world beureo    Date: 16/04/2012 - 16:49:29

  ਚੰਡੀਗੜ੍ਹ - ਪੁਲੀਸ ਨੇ ਇਥੋਂ ਦੇ ਮਸ਼ਹੂਰ ਸਕੂਲ ਸੇਂਟ ਜੌਹਨ ਦੇ ਮਿਊਜ਼ਿਕ ਟੀਚਰ ਨੂੰ ਇਕ ਵਿਦਿਆਰਥੀ ਨੂੰ ਸਕੂਲ ਵਿਚ ਦਾਖਲਾ ਦਿਵਾਉਣ ਦੀ ਆੜ ਹੇਠ 22 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਸੈਕਟਰ 15 ਡੀ ਦੇ ਮਕਾਨ ਨੰਬਰ 3394 ਦੇ ਵਸਨੀਕ ਰਮੇਸ਼ ਚੰਦ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸੇ ਸੈਕਟਰ ਵਿਚ ਰਹਿੰਦੇ ਅਤੇ ਸੇਂਟ ਜੌਹਨ ਸਕੂਲ ਸੈਕਟਰ 26 ਦੇ ਮਿਊਜ਼ਿਕ ਟੀਚਰ ਵਰੁਣ ਦਾਸ ਨੇ ਉਸ ਦੇ ਬੱਚੇ ਨੂੰ ਚੌਥੀ ਜਮਾਤ ਵਿਚ ਦਾਖਲ ਕਰਵਾਉਣ ਲਈ 22 ਹਜ਼ਾਰ ਰੁਪਏ ਲਏ ਸਨ। ਜਦੋਂ ਉਹ ਸਕੂਲ ਦਾਖਲੇ ਲਈ ਗਏ ਤਾਂ ਅੱਗੋਂ ਪ੍ਰਬੰਧਕਾਂ ਨੇ ਦੱਸਿਆ ਕਿ ਸਬੰਧਤ ਫਾਰਮ ਉਨ੍ਹਾਂ ਵੱਲੋਂ ਤਸਦੀਕ ਨਹੀਂ ਕੀਤਾ ਗਿਆ। ਬਾਅਦ ਵਿਚ ਪਤਾ ਲੱਗਾ ਕਿ ਸ੍ਰੀ ਦਾਸ ਨੇ ਖੁਦ ਹੀ ਇੰਟਰਨੈੱਟ ਤੋਂ ਫਾਰਮ ਡਾਊਨਲੋਡ ਕਰਕੇ ਦਿੱਤਾ ਸੀ। ਬਾਅਦ ਵਿਚ ਰਮੇਸ਼ ਚੰਦ ਨੇ ਇਸ ਦੀ ਸ਼ਿਕਾਇਤ ਸੈਕਟਰ 11 ਥਾਣੇ ’ਚ ਕੀਤੀ। ਦੱਸਿਆ ਗਿਆ ਕਿ ਨਾ ਤਾਂ ਮਿਊਜ਼ਿਕ ਟੀਚਰ ਨੇ ਉਸ ਦੇ ਬੱਚੇ ਦਾ ਸਕੂਲ ਵਿਚ ਦਾਖਲਾ ਕਰਵਾਇਆ ਹੈ ਅਤੇ ਨਾ ਹੀ ਲਈ ਰਕਮ ਹੀ ਵਾਪਸ ਕੀਤੀ ਹੈ। ਪੁਲੀਸ ਨੇ ਮੁਲਜ਼ਮ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸੇ ਦੌਰਾਨ ਪੁਲੀਸ ਨੇ ਪਿੰਡ ਬੁੜੈਲ ਦੇ ਅਜੇ ਸਿੰਘ ਅਤੇ ਯਸ਼ਪਾਲ ਨੂੰ ਜਨਤਕ ਤੌਰ ’ਤੇ ਜੂਆ ਖੇਡਦਿਆਂ ਕ੍ਰਮਵਾਰ 760 ਤੇ 1200 ਰੁਪਏ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਦੌਰਾਨ ਪੁਲੀਸ ਨੇ ਸੈਕਟਰ 41 ਦੇ ਗੁਰਨਾਮ ਸਿੰਘ ਅਤੇ ਫੇਜ਼ 11 ਮੁਹਾਲੀ ਦੇ ਜਸਵਿੰਦਰ ਸਿੰਘ ਨੂੰ ਸੈਕਟਰ 22-ਡੀ ਦੀ ਮਾਰਕੀਟ ਦੇ ਪਿੱਛੋਂ ਜਨਤਕ ਥਾਂ ’ਤੇ ਸ਼ਰਾਬ ਪੀਂਦਿਆਂ ਗ੍ਰਿਫਤਾਰ ਕੀਤਾ ਹੈ। ਬਾਅਦ ਵਿਚ ਚਾਰਾਂ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਬੱਚਾ ਗੁੰਮ: ਮਜ਼ਦੂਰ ਕਲੋਨੀ ਕਜਹੇੜੀ ਦੇ ਫੇਰੂ ਰਾਮ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ 13 ਸਾਲਾ ਲੜਕਾ ਅਜੇ ਕੁਮਾਰ 14 ਅਪਰੈਲ ਤੋਂ ਭੇਤਭਰੇ ਢੰਗ ਨਾਲ ਗੁੰਮ ਹੈ। ਹਾਦਸੇ ’ਚ ਜ਼ਖਮੀ: ਮਾਰਕੀਟਿੰਗ ਬੋਰਡ ਕਲੋਨੀ ਸੈਕਟਰ 14 ਪੰਚਕੂਲਾ ਦੇ ਮਕਾਨ ਨੰਬਰ 1229 ਦੇ ਜਗਦੀਪ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਕੌਡਾ ਕਾਰ ਸੀ.ਐਚ…7468 (ਜੋ ਇੰਨਾ ਹੀ ਪੜ੍ਹਿਆ ਜਾ ਸਕਿਆ) ਦੇ ਚਾਲਕ ਨੇ ਇਥੇ ਸੈਕਟਰ 8 ਵਿਖੇ ਉਸ ਦੇ ਮੋਟਰਸਾਈਕਲ ਸੀ.ਐਚ.-04-ਜੇ-5157 ਨੂੰ ਫੇਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ। ਜਗਦੀਪ ਗੰਭੀਰ ਹਾਲਤ ਵਿਚ ਪੀ.ਜੀ.ਆਈ. ਵਿਖੇ ਦਾਖਲ ਹੈ। ਸੈਕਟਰ 3 ਥਾਣੇ ਦੀ ਪੁਲੀਸ ਨੇ ਕਾਰ ਚਾਲਕ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 279 ਤੇ 337 ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

Link:            ^ Top | Back

0 Comment(s)   Give Comment Comments

Currency Rates
Advertisement

Review http://www.punjabiworlddaily.com on alexa.com